ਅਮਰਗਡ਼੍ਹ ਤੋਂ ਮੌਜੂਦਾ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਤੇ ਦਫ਼ਤਰ ਸਣੇ ਹੋਰ ਟਿਕਾਣਿਆਂ ’ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਵਿਧਾਇਕ ਦੇ ਨੇੜਲੇ 12 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਵਿਖੇ ਸਥਿਤ ਸਕੂਲ, ਲੁਧਿਆਣਾ ਬਾਈਪਾਸ ਮਾਲੇਰਕੋਟਲਾ ਵਿਖੇ ਸਥਿਤ ਕਲੋਨੀ, ਜਿੱਤਵਾਲ ਕਲਾ ਵਿਖੇ ਸਥਿਤ ਫੈਕਟਰੀ , ਰਿਹਾਇਸ਼ ਅਤੇ ਇਕ ਨਜ਼ਦੀਕੀ ਦੀ ਰਿਹਾਇਸ਼ ਸਮੇਤ ਕਈ ਹੋਰ ਥਾਵਾਂ ਤੇ ਛਾਪੇਮਾਰੀ ਕਰਕੇ ਰਿਕਾਰਡ ਖੰਗਾਲਿਆ ਜਾ ਰਿਹਾ ਹੈ।